Instructions for typing:-
|
Raavi Typing Tutor for Practice |
Name - XXXX
Roll No - XXXX Time Remaining (Min:Sec) - 5:00 |
ਰਾਜਨੀਤਕ
ਗਲਿਆਰਿਆਂ
ਵਿੱਚ
ਵੱਖ-ਵੱਖ
ਮੁਸ਼ਕਲਾਂ
ਸਮੱਸਿਆਵਾਂ
ਵਿੱਚ
ਘਿਰੇ
ਬਹੁਗਿਣਤੀ
ਲੋਕਾਂ
ਨੂੰ
ਵਰਗਲਾਉਣ
ਦੀ
ਕਵਾਇਦ
ਚੱਲਦੀ
ਅਸੀਂ
ਦੇਖਦੇ
ਹਾਂ
।
ਜਿਵੇਂ
ਲੋਕ
ਰੁਜ਼ਗਾਰ
ਮੰਗਦੇ
ਹਨ,
ਉਨ੍ਹਾਂ
ਨੂੰ
ਸਸਤਾ
ਆਟਾ-
ਦਾਲ
ਦਿੱਤੀ
ਜਾਂਦੀ
ਹੈ
।
ਲੋਕ
ਆਪਣੀਆਂ
ਜਿਨਸਾਂ
ਦੇ
ਚੰਗੇ
ਭਾਅ
ਮੰਗਦੇ
ਹਨ
।
ਉਨ੍ਹਾਂ
ਨੂੰ
ਤੁਛ
ਜਿਹੇ
ਮੁਆਵਜ਼ੇ
ਦਿੱਤੇ
ਜਾਂਦੇ
ਹਨ
।
ਮੁਫ਼ਤ
ਬਿਜਲੀ
ਦੇਣ
ਦੀ
ਗੱਲ
ਹੁੰਦੀ
ਹੈ
।
ਲੋਕ
ਬੱਚਿਆਂ
ਲਈ
ਚੰਗੀ
ਵਿੱਦਿਆ
ਮੰਗਦੇ
ਹਨ,
ਪਰ
ਉਨ੍ਹਾਂ
ਲਈ
ਮੁਫ਼ਤ
ਤੀਰਥ
ਯਾਤਰਾਵਾਂ
ਦਾ
ਪ੍ਰਬੰਧ
ਕੀਤਾ
ਜਾਂਦਾ
ਹੈ
।
ਵਿਦਿਆਰਥੀ
ਸਸਤੀ
ਵਿੱਦਿਆ
ਅਤੇ
ਫ਼ੀਸਾਂ
ਘਟਾਉਣ
ਦੀ
ਮੰਗ
ਕਰਦੇ
ਹਨ,
ਉਨ੍ਹਾਂ
ਦਾ
ਪੁਲੀਸ
ਦੀਆਂ
ਡਾਂਗਾਂ
ਨਾਲ
ਸਵਾਗਤ
ਹੁੰਦਾ
ਹੈ
।
ਪਰ
ਵੋਟ
ਬਟੋਰਨ
ਲਈ
ਉਨ੍ਹਾਂ
ਨੂੰ
ਮੁਫ਼ਤ
ਮੋਬਾਈਲ
ਫੋਨ
ਦੇਣ
ਦੀਆਂ
ਗੱਲਾਂ
ਹੁੰਦੀਆਂ
ਹਨ
।
ਲੋਕ
ਜਿਸ
ਚੀਜ਼
ਦੀ
ਮੰਗ
ਕਰਦੇ
ਹਨ,
ਉਹ
ਨਹੀਂ,
ਬਲਕਿ
ਉਨ੍ਹਾਂ
ਨੂੰ
ਉਹ
ਚੀਜ਼ਾਂ
ਦਿੱਤੀਆਂ
ਜਾਂਦੀਆਂ
ਹਨ
ਜਿਨ੍ਹਾਂ
ਦੀ
ਉਨ੍ਹਾਂ
ਨੂੰ
ਲੋੜ
ਨਹੀਂ
ਹੁੰਦੀ
।
ਇਸੇ
ਤਰ੍ਹਾਂ
ਅੱਜ
ਮੀਡੀਆ
ਦੀਆਂ
ਮੰਡੀਆਂ
ਵੀ
ਕਰਨ
ਲੱਗੀਆਂ
ਹਨ
।
ਲੋਕਾਂ
ਨੂੰ
ਉਹ
ਜਾਣਕਾਰੀਆਂ
ਪ੍ਰਦਾਨ
ਕੀਤੀਆਂ
ਜਾਂਦੀਆਂ
ਹਨ
ਜਿਨ੍ਹਾਂ
ਦਾ
ਉਨ੍ਹਾਂ
ਦੇ
ਜੀਵਨ
ਨਾਲ
ਦੂਰ
ਦਾ
ਵੀ
ਵਾਸਤਾ
ਨਹੀਂ
ਹੁੰਦਾ
।
ਕਿਸੇ
ਨੇਤਾ
ਨੇ
ਕੋਈ
ਫ਼ਿਰਕੂ
ਬਿਆਨ
ਦਾਗ਼
ਦਿੱਤਾ,
ਉਸ
’ਤੇ
ਤਾਂ
ਘੰਟਿਆਬੱਧੀ
ਬਹਿਸ
ਹੋ
ਸਕਦੀ
ਹੈ,
ਪਰ
ਲੋਕਾਂ
ਦੀ
ਜ਼ਿੰਦਗੀ
ਨਾਲ
ਜੁੜੇ
ਮਸਲਿਆਂ
ਲਈ
ਟੀ
ਵੀ
ਚੈਨਲਾਂ
’ਤੇ
ਕੋਈ
ਥਾਂ
ਨਹੀਂ
।
ਅਜਿਹੀਆਂ
ਖ਼ਬਰਾਂ
ਨੂੰ
ਵਿਖਾਇਆ
ਵੀ
ਜਾਂਦਾ
ਹੈ
ਤਾਂ
ਬਹੁਤ
ਛੋਟੀ
ਪੇਸ਼
ਕਰਕੇ
ਫਰਜ਼
ਪੂਰਾ
ਕਰ
ਲਿਆ
ਜਾਂਦਾ
ਹੈ
।
ਇਲੈਕਟ੍ਰੌਨਿਕ
ਮੀਡੀਆ
ਇੱਕ
ਤਰ੍ਹਾਂ
ਨਾਲ
ਜਨ
ਸਮੂਹ
ਨੂੰ
ਵਰਗਲਾਉਣ
ਦੀ
ਕਵਾਇਦ
ਲਈ
ਕੰਮ
ਕਰ
ਰਿਹਾ
ਹੈ
।
ਨਿਗੂਣੀਆਂ
ਗੱਲਾਂ
ਲਈ
ਲੋਕਾਂ
ਵਿੱਚ
ਉਲਝਾਅ
ਪੈਦਾ
ਕਰ
ਰਿਹਾ
ਹੈ
।
ਮਹਿੰਗਾਈ
ਨਾਲ
ਲੋਕ
ਤਰਾਹ-ਤਰਾਹ
ਕਰ
ਰਹੇ
ਹਨ
।
ਬੇਰੁਜ਼ਗਾਰੀ
ਦੀ
ਸਮੱਸਿਆ
ਵਿਕਰਾਲ
ਰੂਪ
ਅਖ਼ਤਿਆਰ
ਕਰ
ਰਹੀ
ਹੈ
।
ਬਿਮਾਰੀਆਂ
ਦੁਸ਼ਵਾਰੀਆਂ
ਨਾਲ
ਲੋਕ
ਹਾਲੋ
ਬੇਹਾਲ
ਹਨ
।
45
ਫ਼ੀਸਦੀ
ਜਨਤਾ
ਭੁੱਖਮਰੀ
ਅਤੇ
ਕੁਪੋਸ਼ਣ
ਦਾ
ਸ਼ਿਕਾਰ
ਹੈ
।
ਵੱਖ-ਵੱਖ
ਤਰ੍ਹਾਂ
ਦੀਆਂ
ਸਮੱਸਿਆਵਾਂ
ਵਿੱਚ
ਘਿਰੇ
ਦੇਸ਼
ਦੇ
ਵੱਡੀ
ਗਿਣਤੀ
ਲੋਕ
ਮਨੋਵਿਕਾਰਾਂ
ਦੇ
ਸ਼ਿਕਾਰ
ਹੋ
ਰਹੇ
।
ਇਨ੍ਹਾਂ
ਸਭ
ਤਰ੍ਹਾਂ
ਦੀਆਂ
ਸਮੱਸਿਆਵਾਂ
ਲਈ
ਦੇਸ਼
ਦੇ
ਨੇਤਾਵਾਂ
/
ਪਾਰਟੀਆਂ
ਕੋਲ
ਕੀ
ਪ੍ਰੋਗਰਾਮ
ਹੈ
?
ਇਸ
ਸਬੰਧੀ
ਸਭ
ਤਰ੍ਹਾਂ
ਦੀਆਂ
ਜਾਣਕਾਰੀਆਂ
ਮੀਡੀਆ
ਨੂੰ
ਸਰਲ
ਢੰਗ
ਨਾਲ
ਲੋਕਾਂ
ਵਿੱਚ
ਰੱਖਣੀਆਂ
ਚਾਹੀਦੀਆਂ
ਹਨ
।
ਇਸ
ਦੇਸ਼
ਵਿੱਚ
ਸਰਕਾਰਾਂ
ਆਪਣੀ
ਵਾਹ-ਵਾਹ
ਲਈ
ਮੂਰਤੀਆਂ,
ਇਮਾਰਤਾਂ
ਅਤੇ
ਹੋਰ
ਇਸ
ਤਰ੍ਹਾਂ
ਦੇ
ਪ੍ਰਾਜੈਕਟਾਂ
’ਤੇ
ਹਜ਼ਾਰਾਂ
ਕਰੋੜ
ਰੁਪਏ
ਖ਼ਰਚ
ਕਰ
ਦਿੰਦੀਆਂ
ਹਨ,
ਪਰ
ਦੂਜੇ
ਪਾਸੇ
ਲੱਖਾਂ
ਲੋਕ
ਅਜਿਹੇ
ਹਨ
ਜਿਨ੍ਹਾਂ
ਨੂੰ
ਹੁਣ
ਤਕ
ਪੀਣ
ਵਾਲਾ
ਸਾਫ਼
ਪਾਣੀ
ਵੀ
ਮੁਹੱਈਆ
ਨਹੀਂ
ਕਰਵਾਇਆ
ਜਾ
ਸਕਿਆ
।
ਇਸ
ਦੇਸ਼
ਵਿੱਚ
ਹਜ਼ਾਰਾਂ
ਕਰੋੜ
ਰੁਪਏ
ਰਾਜਸੀ
ਨੇਤਾਵਾਂ,
ਮੰਤਰੀਆਂ,
ਧਰਮ
ਗੁਰੂਆਂ
ਦੀ
ਸੁਰੱਖਿਆ
ਲਈ
ਖ਼ਰਚ
ਹੁੰਦੇ
ਹਨ,
ਦੂਜੇ
ਪਾਸੇ
ਦੇਸ਼
ਦੇ
ਗ਼ਰੀਬ
ਲੋਕ
ਮਾਮੂਲੀ
ਬਿਮਾਰੀਆਂ
ਦੇ
ਇਲਾਜ
ਕਰਾਉਣ
ਤੋਂ
ਅਸਮਰੱਥ
ਹਨ
।
ਹਰ
ਰੋਜ਼
ਦੇਸ਼
ਦਾ
ਅੰਨਦਾਤਾ
ਖ਼ੁਦਕੁਸ਼ੀਆਂ
ਕਰ
ਰਿਹਾ
ਹੈ
।
ਇੱਥੋਂ
ਤਕ
ਕਿ
ਸੁਪਰੀਮ
ਕੋਰਟ
ਨੇ
ਵੀ
ਸਰਕਾਰ
ਤੋਂ
ਪੁੱਛਿਆ
ਹੈ
ਕਿ
ਇਸ
ਸਬੰਧੀ
ਸਰਕਾਰ
ਕੀ
ਕਰ
ਰਹੀ
ਹੈ,
ਪਰ
ਸਰਕਾਰਾਂ
ਦੀ
ਇਸ
ਸਬੰਧੀ
ਸੰਵੇਦਨਹੀਣਤਾ
ਸਮਝ
ਤੋਂ
ਬਾਹਰ
ਹੈ
।
ਆਬਾਦੀ,
ਬੇਰੁਜ਼ਗਾਰੀ,
ਭ੍ਰਿਸ਼ਟਾਚਾਰ,
ਗ਼ਰੀਬੀ
ਅਮੀਰੀ
ਦਾ
ਵਧ
ਰਿਹਾ
ਪਾੜਾ,ਬਿਜਲੀ,
ਪੀਣ
ਵਾਲਾ
ਪਾਣੀ,
ਜੰਗਲਾਂ
ਦੀ
ਕਟਾਈ,
ਰੇਤਾ,
ਬੱਜਰੀ,
ਕੋਲਾ
ਅਤੇ
ਹੋਰ
ਖਣਿਜਾਂ
ਦੀਆਂ
ਖਾਣਾਂ
ਦੀ
ਕਾਲਾਬਾਜ਼ਾਰੀ,
ਕਾਲਾ
ਧਨ,
ਸਿੱਖਿਆ
ਦਾ
ਵਪਾਰੀਕਰਨ,
ਛੋਟੇ
ਉਦਯੋਗਾਂ
ਦੀ
ਨਿੱਘਰ
ਰਹੀ
ਹਾਲਤ
ਅਤੇ
ਵਾਤਾਵਰਨ
ਵਿੱਚ
ਆਏ
ਵਿਗਾੜ
ਆਦਿ
ਅਨੇਕਾਂ
ਸਮੱਸਿਆਵਾਂ
ਹਨ
ਜੋ
ਦੇਸ਼
ਦੀ
ਜਨਤਾ
ਦੇ
ਹਿੱਤਾਂ
ਨਾਲ
ਸਿੱਧੇ
ਜਾਂ
ਅਸਿੱਧੇ
ਤੌਰ
’ਤੇ
ਜੁੜੇ
ਹੋਏ
ਮੁੱਦੇ
ਹਨ
।
ਇਨ੍ਹਾਂ
ਦੀ
ਗੱਲ
ਮੀਡੀਆ
ਨੂੰ
ਜ਼ਰੂਰ
ਕਰਨੀ
ਚਾਹੀਦੀ
ਹੈ
।
No comments:
Post a Comment