Instructions for typing:-
|
Raavi Typing Tutor for Practice |
Name - XXXX
Roll No - XXXX Time Remaining (Min:Sec) - 1:00 |
ਪਿਛਲੇ
ਮਹੀਨੇ
ਵਿਨੀਪੈੱਗ
(ਕੈਨੇਡਾ)
ਦੀ
ਯਾਤਰਾ
ਯਾਦਗਾਰੀ
ਰਹੀ
।
ਕੁਝ
ਸਾਲ
ਪਹਿਲਾਂ
ਹੀ
ਉਸਾਰੇ
ਗਏ
ਕੌਮੀ
ਮਾਨਵ
ਅਧਿਕਾਰ
ਅਜਾਇਬ
ਘਰ
ਦੀ
ਦਿਲਖਿੱਚ
ਵੱਡੀ
ਇਮਾਰਤ
ਅਤੇ
ਉਸ
ਵਿੱਚ
ਮਿਲਦੀ
ਜਾਣਕਾਰੀ
ਹਰ
ਯਾਤਰੀ
ਦਾ
ਧਿਆਨ
ਖਿੱਚਦੀ
ਹੈ
।
ਕੈਨੇਡਾ
ਦੇ
ਲੋਕਾਂ
ਅਤੇ
ਸਰਕਾਰ
ਦੇ
ਹੌਸਲੇ
ਨੂੰ
ਦਾਦ
ਦੇਣੀ
ਬਣਦੀ
ਹੈ
ਕਿ
ਉਨ੍ਹਾਂ
ਨੇ
ਆਪਣੇ
ਹੀ
ਮੁਲਕ
ਦੇ
ਇਤਿਹਾਸ
ਵਿੱਚ
ਮਨੁੱਖੀ
ਅਧਿਕਾਰਾਂ
ਖ਼ਿਲਾਫ਼
ਹੋਈਆਂ
ਜ਼ਿਆਦਤੀਆਂ
ਨੂੰ
ਖੁਲ੍ਹੇ
ਦਿਲ
ਨਾਲ
ਮੰਨਿਆਂ
ਹੈ
ਅਤੇ
ਆਪਣੀ
ਧਰਤੀ
ਉੱਤੇ
ਸਾਰੇ
ਵਿਸ਼ਵ
ਨਾਲ
ਸੰਬੰਧ
ਰੱਖਣ
ਵਾਲੇ
ਮਾਨਵ
ਅਧਿਕਾਰ
ਦੇ
ਹਜ਼ਾਰਾਂ
ਵਰ੍ਹਿਆਂ
ਪੁਰਾਣੇ
ਨਾਇਕਾਂ
ਨੂੰ
ਇਸ
ਮਿਊਜ਼ੀਅਮ
ਵਿੱਚ
ਥਾਂ
ਦਿੱਤੀ
ਹੈ
।
ਮਲਾਲਾ
(ਪਾਕਿਸਤਾਨ)
ਵਰਗੀਆਂ
ਵਰਤਮਾਨ
ਸ਼ਖ਼ਸੀਅਤਾਂ
ਵੀ
ਇਸ
ਵਿੱਚ
ਸ਼ਾਮਿਲ
ਹਨ
।
ਅਜਾਇਬ
ਘਰ
ਦੇ
ਬਾਹਰ
ਮਹਾਤਮਾ
ਗਾਂਧੀ
ਦਾ
ਬੁੱਤ
ਹੈ
ਤੇ
ਅੰਦਰ
ਭਰਪੂਰ
ਜਾਣਕਾਰੀ
।
ਇਸ
ਮਿਊਜੀਅਮ
ਦੇ
ਮੈਕਸੀਕਨ
ਇਮਾਰਤਸਾਜ਼
ਦੇ
ਮਨ
ਵਿੱਚ
ਤਾਂ
ਕੋਈ
ਹੋਰ
ਖ਼ਿਆਲ
ਸਨ
ਪਰ
ਮੈਨੂੰ
ਲੱਗਾ
ਕਿ
ਇਸ
ਇਮਾਰਤ
ਦਾ
ਡੀਜ਼ਾਈਨ
ਵੱਖ-ਵੱਖ
ਲੋਕ-ਸਮੂਹਾਂ
ਦੀ
ਗਲਵਕੜੀ
ਦਿਖਾ
ਰਿਹਾ
ਹੈ
ਅਤੇ
ਉਸ
ਵਿੱਚੋਂ
ਇਕ
ਜੋਤ-ਨੁਮਾ
ਬੁਰਜ
ਨਿਕਲ
ਰਿਹਾ
ਹੈ
ਜੋ
ਕਿ
ਮਸ਼ਾਲ
ਦਾ
ਪ੍ਰਭਾਵ
ਸਿਰਜਦਾ
ਹੈ
।
ਭਾਰਤੀ
ਅਰਥਾਂ
ਵਿੱਚ
ਮਸ਼ਾਲ
ਮਨੁੱਖ
ਦੀ
ਸਮਾਨਤਾ
ਅਤੇ
ਗਿਆਨ
ਨੂੰ
ਦਰਸਾਉਂਦੀ
ਹੈ
।
ਕਿਸੇ
ਵੀ
ਮਹਾਨ
ਕਲਾ
ਵਾਂਗ
ਇਹ
ਇਮਾਰਤ
ਵੀ
ਇਕ
ਤੋਂ
ਵੱਧ
ਅਰਥਾਂ
ਦੀ
ਲਖਾਇਕ
ਹੈ
।
ਮੈਂ
ਆਪਣੇ
ਮਿੱਤਰ
ਕਾਮਰੇਡ
ਗੁਰਦੀਪ
ਦਾ
ਧੰਨਵਾਦੀ
ਹਾਂ
ਕਿ
ਉਸਨੇ
ਪੂਰਾ
ਦਿਨ
ਮੈਨੂੰ
ਦਿੱਤਾ
ਅਤੇ
ਇਕ
ਕਮਾਲ
ਦੀ
ਜਗ੍ਹਾ
ਦਿਖਾਈ
।
ਭਾਰਤੀਆਂ
ਵਾਸਤੇ
ਅਤੇ
ਖਾਸ
ਕਰਕੇ
ਪੰਜਾਬੀਆਂ
ਲਈ
ਇਸ
ਅਜਾਇਬ
ਘਰ
ਦੀ
ਮਹੱਤਵਪੂਰਨ
ਖਿੱਚ
ਕਾਮਾਗਾਟਾ
ਮਾਰੂ
ਦੀਆਂ
ਘਟਨਾਵਾਂ
ਦਾ
ਜ਼ਿਕਰ
ਹੈ
।
ਇਸ
ਸਾਕੇ
ਬਾਰੇ
ਸਿਰਫ਼
ਜਾਣਕਾਰੀ
ਅਤੇ
ਤਸਵੀਰਾਂ
ਹੀ
ਨਹੀਂ
ਬਲਕਿ
ਇੱਕ
ਵੱਡੀ
ਸਕਰੀਨ
ਤੇ
ਚੱਲਣ
ਵਾਲੀ
ਵੀਡੀਓ
ਵੀ
ਹੈ
ਜਿਸਨੂੰ
ਦੇਖ
ਕੇ
ਚੰਗਾ
ਲੱਗਦਾ
ਹੈ
।
ਪਰ
ਦਿੱਤੀ
ਹੋਈ
ਜਾਣਕਾਰੀ
ਦੱਸਦੀ
ਹੈ
ਕਿ
ਬਾਬਾ
ਗੁਰਦਿੱਤ
ਸਿੰਘ
ਦੀ
ਯਾਤਰਾ
ਗ਼ੈਰ
ਕਾਨੂੰਨੀ
ਸੀ:”ਯਾਤਰੂ
ਜਾਣਦੇ
ਸਨ
ਕਿ
ਕੈਨੇਡਾ
ਦੇ
ਉਸ
ਸਮੇਂ
ਦੇ
ਕਾਨੂੰਨ
ਏਸ਼ੀਆ
ਦੇ
ਲੋਕਾਂ
ਨੂੰ
ਉੱਥੇ
ਜਾਣ
ਦੀ
ਆਗਿਆ
ਨਹੀਂ
ਦੇਂਦੇ
ਪਰ
ਉਹ
ਇਸ
ਕਾਨੂੰਨ
ਨੂੰ
ਚੁਣੌਤੀ
ਦੇਣ
ਵਾਸਤੇ
ਦ੍ਰਿੜ
ਸਨ
ਜੋ
ਕਿ
ਸਫ਼ਲ
ਨਹੀਂ
ਹੋ
ਸਕੀ
।”
ਇਸ
ਲਿਖਤ
ਨਾਲ
ਸੰਬੰਧਿਤ
ਕੁਝ
ਗੱਲਾਂ
ਤੇ
ਵਿਚਾਰ-ਚਰਚਾ
ਕਰਨੀ
ਬਣਦੀ
ਹੈ
।
ਕੀ
ਅਸੀਂ
ਇਸ
ਜਾਣਕਾਰੀ
ਨੂੰ
ਕੈਨੇਡਾ
ਦੇ
ਪ੍ਰਧਾਨ
ਮੰਤਰੀ
ਜਸਟਿਨ
ਟਰੂਡੋ
ਵੱਲੋਂ
ਪਾਰਲੀਮੈਂਟ
ਵਿੱਚ
ਮੰਗੀ
ਮੁਆਫ਼ੀ
ਦੇ
ਸਨਮੁੱਖ
ਜਾਇਜ਼
ਮੰਨ
ਸਕਦੇ
ਹਾਂ?
ਕੈਨੇਡਾ
ਦੇ
ਪ੍ਰਧਾਨ
ਮੰਤਰੀ
ਨੇ
ਵੱਡੀ
ਦਲੇਰੀ
ਦਿਖਾਈ
ਸੀ
ਅਤੇ
ਆਖਿਆ
ਸੀ:
”ਭਾਵੇਂ
ਕਾਮਾਗਾਟਾ
ਮਾਰੂ
ਦੀਆਂ
ਸਾਰੀਆਂ
ਦੁਖਦਾਈ
ਘਟਨਾਵਾਂ
ਦੇ
ਸੰਬੰਧ
ਵਿੱਚ
ਕੱਲੇ
ਕੈਨੇਡਾ
ਨੂੰ
ਜ਼ਿੰਮੇਦਾਰ
ਨਹੀਂ
ਕਿਹਾ
ਜਾ
ਸਕਦਾ
ਪਰ
ਕੈਨੇਡਾ
ਦੀ
ਸਰਕਾਰ
ਉਨ੍ਹਾਂ
ਕਾਨੂੰਨਾਂ
ਲਈ
ਬਿਨਾਂ-ਸ਼ੱਕ
ਜਿੰਮੇਦਾਰ
ਸੀ
ਜਿਹੜੇ
ਅਮਨਪਸੰਦ
ਅਤੇ
ਸੁਰੱਖਿਆਮਈ
ਢੰਗਾਂ
ਨਾਲ
ਕੈਨੇਡਾ
‘ਚ
ਆਉਣ
ਵਾਲੇ
ਯਾਤਰੂਆਂ
ਨੂੰ
ਰੋਕਦੇ
ਸਨ
।
ਉਸ
ਵਾਸਤੇ
ਅਤੇ
ਨਤੀਜੇ
ਵਜੋਂ
ਹੋਈਆਂ
ਦੁਖਦਾਈ
ਘਟਨਾਵਾਂ
ਵਾਸਤੇ
ਅਸੀਂ
ਮੁਆਫ਼ੀ
ਮੰਗਦੇ
ਹਾਂ
।
ਜਦੋਂ
ਟਰੂਡੋ
ਨੇ
ਇਹ
ਬਿਆਨ
ਦਿੱਤਾ
ਸੀ
ਤਾਂ
ਸਦਨ
ਵਿੱਚ
ਉਸਦਾ
ਖਲੋ
ਕੇ
ਸਵਾਗਤ
ਕੀਤਾ
ਗਿਆ
ਸੀ
।
ਪਾਰਲੀਮੈਂਟ
ਤੋਂ
ਪਹਿਲਾਂ
ਵੀ
ਜਸਟਿਨ
ਟਰੂਡੋ
ਨੇ
ਇਹੋ
ਗੱਲ
ਇਕ
ਵਾਰ
ਇਨ੍ਹਾਂ
ਸ਼ਬਦਾਂ
ਵਿੱਚ
ਕਹੀ
ਸੀ
ਕਿ
”ਇਕ
ਕੌਮ
ਦੇ
ਰੂਪ
ਵਿੱਚ
ਅਸੀਂ
ਉਨ੍ਹਾਂ
ਨਾਲ
ਧੱਕਾ
ਕੀਤਾ
ਹੈ
।
ਸਾਨੂੰ
ਕਦੇ
ਨਹੀਂ
ਭੁੱਲਣਾ
ਚਾਹੀਦਾ
ਕਿ
ਸਿੱਖਾਂ
ਨੂੰ
ਉਸ
ਸਮੇਂ
ਦੀ
ਕੈਨੇਡਾ
ਦੀ
ਸਰਕਾਰ
ਦਾ
ਪੱਖਪਾਤ
ਝੱਲਣਾ
ਪਿਆ
ਸੀ
।
No comments:
Post a Comment