Instructions for typing:-
|
Raavi Typing Tutor for Practice |
Name - XXXX
Roll No - XXXX Time Remaining (Min:Sec) - 5:00 |
ਗ਼ੁਲਾਮੀ
ਤੋਂ
ਤੰਗ
ਭਾਰਤੀਆਂ
ਨੇ
ਜਦੋਂ
ਬਗ਼ਾਵਤ
ਦਾ
ਝੰਡਾ
ਚੁੱਕ
ਕੇ
ਆਜ਼ਾਦੀ
ਦਾ
ਰਾਹ
ਫੜਿਆ
ਤਾਂ
ਮੁਲਕ
ਤੋਂ
ਬਾਹਰ
ਬੈਠੇ
ਦੇਸ਼
ਵਾਸੀਆਂ
ਵਿੱਚ
ਵੀ
ਆਜ਼ੀਦੀ
ਦੀ
ਤੜਪ
ਪੈਦਾ
ਹੋ
ਗਈ
।
ਵਿਦੇਸ਼ਾਂ
ਵਿੱਚ
ਬੈਠੇ
ਭਾਰਤੀਆਂ
ਖ਼ਾਸਕਰ
ਪੰਜਾਬੀਆਂ
ਨੇ
ਆਪਣੇ
ਵਤਨ
ਲਈ
ਕੰਮਕਾਰ,
ਜ਼ਮੀਨਾਂ,
ਜਾਇਦਾਦਾਂ
ਤਾਂ
ਕੀ
ਜਾਨ
ਤਕ
ਦੀ
ਪ੍ਰਵਾਹ
ਨਾ
ਕਰਦਿਆਂ
ਆਜ਼ਾਦੀ
ਲਹਿਰ
ਵਿੱਚ
ਕੁੱਦਣ
ਨੂੰ
ਆਪਣਾ
ਫ਼ਰਜ਼
ਸਮਝਿਆ
।
ਅਜਿਹੇ
ਸਮੇਂ
ਉਨ੍ਹਾਂ
ਜਿੱਥੇ
ਜਥੇਬੰਦੀ
ਬਣਾ
ਕੇ
ਹੈੱਡਕੁਆਰਟਰ
ਸਥਾਪਿਤ
ਕਰਨ
ਦਾ
ਫ਼ੈਸਲਾ
ਲਿਆ,
ਉੱਥੇ
ਵੱਖ
ਵੱਖ
ਦੇਸ਼ਾਂ
ਵਿੱਚ
ਬੈਠੇ
ਭਾਰਤੀਆਂ
ਨੂੰ
ਜਾਗਰੂਕ
ਕਰਨ
ਲਈ
ਅਖ਼ਬਾਰ
ਪ੍ਰਕਾਸ਼ਿਤ
ਕਰਨ
ਦੀ
ਲੋੜ
ਵੀ
ਮਹਿਸੂਸ
ਕੀਤੀ
।
21
ਅਪਰੈਲ
1913
ਨੂੰ
ਉਨ੍ਹਾਂ
‘ਹਿੰਦੀ
ਐਸੋਸੀਏਸ਼ਨ
ਆਫ
ਪੈਸੇਫਿਕ
ਕੋਸਟ’
ਨਾਂ
ਦੀ
ਜਥੇਬੰਦੀ
ਕਾਇਮ
ਕੀਤੀ,
ਜੋ
ਬਾਅਦ
ਵਿੱਚ
‘ਗ਼ਦਰ
ਪਾਰਟੀ’
ਦੇ
ਨਾਂ
ਨਾਲ
ਪ੍ਰਸਿੱਧ
ਹੋਈ
।
ਇਸ
ਜਥੇਬੰਦੀ
ਦੇ
ਪ੍ਰਧਾਨ
ਸੋਹਨ
ਸਿੰਘ
ਭਕਨਾ,
ਮੀਤ
ਪ੍ਰਧਾਨ
ਭਾਈ
ਕੇਸਰ
ਸਿਘ
ਠਠਵਾਲ,
ਜਨਰਲ
ਸਕੱਤਰ
ਲਾਲਾ
ਹਰਦਿਆਲ,
ਖ਼ਜ਼ਾਨਚੀ
ਪੰਡਤ
ਕਾਂਸੀ
ਰਾਮ
ਮੜੌਲੀ,
ਮੀਤ
ਖ਼ਜ਼ਾਨਚੀ
ਹਰਨਾਮ
ਸਿੰਘ
ਕੋਟਲਾ
ਨੌਧ
ਸਿੰਘ
ਤੇ
ਆਰਗੇਨਾਈਜ਼ਿੰਗ
ਸਕੱਤਰ
ਕਰੀਮ
ਬਖ਼ਸ਼
ਤੇ
ਮੁਨਸ਼ੀ
ਰਾਮ
ਚੁਣੇ
ਗਏ
।
ਇਸ
ਜਥੇਬੰਦੀ
ਨੇ
ਹਥਿਆਰਬੰਦ
ਇਨਕਲਾਬ
ਰਾਹੀਂ
ਦੇਸ਼
ਆਜ਼ਾਦ
ਕਰ
ਕੇ
ਧਰਮ
ਨਿਰਪੇਖ
ਜਮਹੂਰੀ
ਰਾਜ
ਕਾਇਮ
ਕਰਨ
ਦਾ
ਨਿਸ਼ਾਨਾ
ਮਿੱਥਦਿਆਂ
ਆਪਣਾ
ਹੈੱਡਕੁਆਰਟਰ
436
ਹਿੱਲ
ਸਟਰੀਟ
ਸਾਂ
ਫਰਾਂਸਿਸਕੋ
ਅਮਰੀਕਾ
ਵਿੱਚ
ਬਣਾਇਆ,
ਜੋ
ਬਾਅਦ
ਵਿੱਚ
ਬਦਲ
ਕੇ
5
ਵੁੱਡ
ਸਟਰੀਟ
ਵਿੱਚ
ਲਿਜਾਇਆ
ਗਿਆ
।
ਲਾਲਾ
ਹਰਦਿਆਲ
ਨੂੰ
ਇਸ
ਕੇਂਦਰੀ
ਦਫ਼ਤਰ
ਦਾ
ਇੰਜਾਰਜ
ਥਾਪਿਆ
ਗਿਆ
।
ਇਹ
ਦਫ਼ਤਰ
ਬਾਅਦ
ਵਿੱਚ
‘ਗ਼ਦਰ
ਆਸ਼ਰਮ’
ਦੇ
ਨਾਂ
ਨਾਲ
ਪ੍ਰਸਿੱਧ
ਹੋਇਆ
।
ਜਥੇਬੰਦੀ
ਤੇ
ਦਫ਼ਤਰ
ਬਣ
ਜਾਣ
ਪਿੱਛੋਂ
ਇਨ੍ਹਾਂ
ਆਜ਼ਾਦੀ
ਪ੍ਰਵਾਨਿਆਂ
ਨੇ
ਵੱਖ
ਵੱਖ
ਦੇਸ਼ਾਂ
ਵਿੱਚ
ਬੈਠੇ
ਭਾਰਤੀਆਂ
ਨਾਲ
ਸੰਪਰਕ
ਕਾਇਮ
ਕਰਨ
ਤੇ
ਉਨ੍ਹਾਂ
ਨੂੰ
ਜਾਗਰੂਕ
ਕਰਨ
ਲਈ
ਅਖ਼ਬਾਰ
ਕੱਢਣ
ਦਾ
ਫ਼ੈਸਲਾ
ਲਿਆ
।
ਉਨ੍ਹਾਂ
ਕੇਂਦਰੀ
ਦਫ਼ਤਰ
ਵਿੱਚ
ਹੀ
ਇੱਕ
ਪ੍ਰੈਸ
ਲਗਾਈ,
ਜਿਸ
ਨੂੰ
ਚਲਾਉਣ
ਲਈ
ਇੱਕ
ਅੰਗਰੇਜ਼
ਨੂੰ
ਬਤੌਰ
ਮਸ਼ੀਨਮੈਨ
ਭਰਤੀ
ਕੀਤਾ
ਗਿਆ
।
ਇਸ
ਕਾਰਜ
ਨੂੰ
ਸਫ਼ਲ
ਬਣਾਉਣ
ਲਈ
ਉਸ
ਸਮੇਂ
ਬਰਕਲੇ
ਯੂਨੀਵਰਸਿਟੀ
ਵਿੱਚ
ਪੜ੍ਹਾਈ
ਕਰ
ਰਿਹਾ
ਕਰਤਾਰ
ਸਿੰਘ
ਸਰਾਭਾ
ਕੇਂਦਰੀ
ਦਫ਼ਤਰ
ਵਿੱਚ
ਪਹੁੰਚ
ਗਿਆ
।
ਛੇਤੀ
ਹੀ
ਉਸ
ਨੇ
ਪ੍ਰੈਸ
ਦਾ
ਕੰਮ
ਸਿੱਖ
ਲਿਆ
ਤੇ
ਅੰਗਰੇਜ਼
ਮਸ਼ੀਨਮੈਨ
ਦੀ
ਛੁੱਟੀ
ਕਰ
ਦਿੱਤੀ
।
ਗੁਪਤਵਾਸ
ਆਜ਼ੀਦੀ
ਪ੍ਰਵਾਨਿਆਂ
ਦੀਆਂ
ਸੂਚਨਾਵਾਂ
ਨੂੰ
ਛੁਪਾ
ਕੇ
ਰੱਖਣ
ਲਈ
ਅਜਿਹਾ
ਕਰਨਾ
ਜ਼ਰੂਰੀ
ਵੀ
ਸੀ
।
ਇਸੇ
ਦੌਰਾਨ
ਯੂ.ਪੀ
ਦਾ
ਇੱਕ
ਨੌਜਵਾਨ
ਰਘਵੀਰ
ਦਿਆਲ
ਵੀ
ਮਦਦ
ਲਈ
ਪਹੁੰਚ
ਗਿਆ
।
ਜਥੇਬੰਦੀ
ਦੇ
ਫ਼ੈਸਲੇ
ਅਨੁਸਾਰ
ਅਖ਼ਬਾਰ
ਦਾ
ਨਾਂ
‘ਗ਼ਦਰ’
ਰੱਖਦਿਆਂ
ਪਹਿਲਾ
ਹਫ਼ਤਾਵਾਰੀ
ਪੇਪਰ
1,
ਨਵੰਬਰ
1913
ਨੂੰ
ਕੱਢਿਆ
ਗਿਆ
।
ਇਹ
ਅਖ਼ਬਾਰ
ਊਰਦੂ
ਭਾਸ਼ਾ
ਵਿੱਚ
ਪ੍ਰਕਾਸ਼ਿਤ
ਹੋਇਆ
।
ਇਸ
ਅਖ਼ਬਾਰ
ਦੀਆਂ
ਪਹਿਲੀਆਂ
ਲਾਈਨਾਂ
ਵਿੱਚ
‘ਵਿਦੇਸ਼ੀ
ਧਰਤੀ
ਤੋਂ
ਦੇਸੀ
ਜ਼ਬਾਨਾਂ
ਵਿੱਚ’
ਲਿਖਿਆ
ਹੋਇਆ
ਸੀ,
ਜੋ
ਅੰਗਰੇਜ਼
ਸਰਕਾਰ
ਵਿਰੁੱਧ
ਇੱਕ
ਤਰ੍ਹਾਂ
ਚੁਣੌਤੀ
ਸੀ
।
ਪਹਿਲੇ
ਪੰਨੇ
ਉੱਤੇ
ਇਹ
ਐਲਾਨ
ਵੀ
ਦਰਜ
ਸੀ,
‘‘ਅੱਜ
ਪਹਿਲੀ
ਨਵੰਬਰ
1913
ਭਾਰਤ
ਦੀ
ਤਵਾਰੀਖ
ਵਿੱਚ
ਇੱਕ
ਨਵਾਂ
ਸੰਮਤ
ਚਲਦਾ
ਹੈ,
ਕਿਉਂਕਿ
ਅੱਜ
ਅੰਗਰੇਜ਼ੀ
ਰਾਜ
ਦੇ
ਵਿਰੁੱਧ
ਪਰਦੇਸ
ਵਿੱਚੋਂ
ਦੇਸੀ
ਜ਼ਬਾਨ
ਵਿੱਚ
ਜੰਗ
ਛਿੜਦੀ
ਹੈ
।’’
ਕੁਝ
ਹਫ਼ਤਿਆਂ
ਬਾਅਦ
ਇਹ
ਬੰਗਾਲੀ,
ਹਿੰਦੀ,
ਗੁਜਰਾਤੀ
ਤੇ
ਗੁਰਮੁਖੀ
ਭਾਸ਼ਾ
ਵਿੱਚ
ਵੀ
ਪ੍ਰਕਾਸ਼ਿਤ
ਹੋਣਾ
ਸ਼ੁਰੂ
ਹੋ
ਗਿਆ
।
ਇਸ
ਸਮੇਂ
ਅੰਗਰੇਜ਼
ਹਕੂਮਤ
ਪੰਜਾਬੀਆਂ
ਤੇ
ਪੰਜਾਬੀ
ਭਾਸ਼ਾ
ਤੋਂ
ਡਰੀ
ਹੋਈ
ਸੀ
।
ਇਸੇ
ਕਰਕੇ
ਪੰਜਾਬ
ਉੱਤੇ
ਕਬਜ਼ਾ
ਕਰਨ
ਪਿੱਛੋਂ
ਅੰਗਰੇਜ਼
ਹਕੂਮਤ
ਨੇ
ਪੰਜਾਬੀਆਂ
ਲਈ
ਵਿਸ਼ੇਸ਼
ਹੁਕਮ
ਜਾਰੀ
ਕੀਤਾ
ਸੀ
ਕਿ
ਜਿਹੜਾ
ਵਿਅਕਤੀ
ਆਪਣਾ
ਹਥਿਆਰ
ਜਮ੍ਹਾਂ
ਕਰਵਾਏਗਾ,
ਉਸ
ਨੂੰ
ਇੱਕ
ਆਨਾ
ਇਨਾਮ
ਦਿੱਤਾ
ਜਾਵੇਗਾ
ਤੇ
ਜਿਹੜਾ
ਪੰਜਾਬੀ
ਆਪਣੇ
ਕੋਲ
ਪਿਆ
ਪੰਜਾਬੀ
ਸਿੱਖਣ
ਵਾਲਾ
ਮੁਢਲਾ
ਕੈਦਾ
ਜਮ੍ਹਾਂ
ਕਰਵਾਏਗਾ,
ਉਸ
ਨੂੰ
ਛੇ
ਆਨੇ
ਇਨਾਮ
ਦਿੱਤਾ
ਜਾਵੇਗਾ
।
ਇਸ
ਤੋਂ
ਸਪੱਸ਼ਟ
ਸੀ
ਕਿ
ਅੰਗਰੇਜ਼
ਸਰਕਾਰ
ਪੰਜਾਬੀਆਂ
ਨੂੰ
ਹਥਿਆਰਾਂ
ਤੋਂ
ਵਾਂਝਾ
ਕਰਨ
ਦੇ
ਨਾਲ
ਨਾਲ
ਪੰਜਾਬੀ
ਭਾਸ਼ਾ
ਨੂੰ
ਘਾਤਕ
ਹਥਿਆਰ
ਸਮਝਦਿਆਂ
ਉਸ
ਨੂੰ
ਵੀ
ਖ਼ਤਮ
ਕਰਨ
ਲਈ
ਯਤਨਸ਼ੀਲ
ਸੀ
।
No comments:
Post a Comment